ਗੈਂਗਸਟਰ ਕੁਲਬੀਰ ਨਰੂਆਣਾ ਦਾ ਉਸ ਦੇ ਸਾਥੀ ਵੱਲੋਂ ਹੀ ਗੋਲੀਆਂ ਮਾਰ ਕੇ ਕਤਲ

 

ਬਠਿੰਡਾ | ਨਾਮਵਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਘਰ ‘ਚ ਹੀ ਉਸ ਦੇ ਸਾਥੀ ਮੰਨਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋਇਆ ਮੰਨਾ ਵੀ ਜ਼ਖਮੀ ਹੋ ਗਿਆ ਅਤੇ ਹਸਪਤਾਲ ਦਾਖਲ ਹੋ ਗਿਆ।

ਨਰੂਆਣਾ ‘ਤੇ ਪਿਛਲੇ ਦਿਨੀਂ ਵੀ ਬਠਿੰਡਾ ‘ਚ ਹਮਲਾ ਹੋਇਆ ਸੀ, 5-6 ਫਾਇਰ ਕੀਤੇ ਗਏ ਸਨ, ਹਾਲਾਂਕਿ ਗੱਡੀ ਬੁਲੇਟ ਪਰੂਫ ਸੀ, ਜਿਸ ਕਾਰਨ ਉਹ ਬਚ ਗਿਆ ਸੀ ਪਰ ਅੱਜ ਉਸ ਦੇ ਸਾਥੀ ਵੱਲੋਂ ਹੀ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਗੈਂਗਸਟਰ ਨਰੂਆਣਾ ਬੀਤੇ ਸਮੇਂ ਦੌਰਾਨ ਕਈ ਮਾਮਲਿਆਂ ‘ਚ ਪੁਲਿਸ ਨੂੰ ਲੋੜੀਂਦਾ ਸੀ ਪਰ ਬਠਿੰਡਾ ਫਾਇਰਿੰਗ ਤੋਂ ਬਾਅਦ ਉਹ ਆਮ ਜ਼ਿੰਦਗੀ ‘ਚ ਪਰਤ ਆਇਆ ਸੀ। ਅੱਜ-ਕੱਲ੍ਹ ਉਹ ਸਮਾਜ ਸੇਵਾ ਕਰ ਰਿਹਾ ਸੀ। ਕਈ ਕੁੜੀਆਂ ਦੇ ਵਿਆਹ ਵੀ ਕਰਵਾ ਚੁੱਕਾ ਸੀ।

Post a Comment

Previous Post Next Post